SAMKALI SAHIT
ਸਮਕਾਲੀ ਸਾਹਿਤ (ਸਾਹਿਤਕ ਪੰਜਾਬੀ ਤਿਮਾਹੀ ਰਸਾਲਾ) (ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦਾ ਪ੍ਰਕਾਸ਼ਨ)
ਪੰਜਾਬੀ ਸਾਹਿਤ ਸਭਾ, ਪੰਜਾਬੀ ਭਵਨ, ਨਵੀਂ ਦਿੱਲੀ ਵੱਲੋਂ ਪ੍ਰਕਾਸ਼ਤ ਰਸਾਲਾ 'ਸਮਕਾਲੀ ਸਾਹਿਤ' ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਵਿੱਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। 'ਸਮਕਾਲੀ ਸਾਹਿਤ' ਦੇ ਹਰ ਅੰਕ ਵਿੱਚ ਨਾ ਸਿਰਫ਼ ਵਿਸ਼ਵ ਅਤੇ ਭਾਰਤੀ ਭਾਸ਼ਾਵਾਂ ਦੇ ਚੋਣਵੇਂ ਕਲਾਤਮਕ ਅਨੁਵਾਦ ਰਾਹੀਂ ਮਹੱਤਵਪੂਰਨ ਰਚਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ, ਸਗੋਂ ਵਰਤਮਾਨ ਸਮੇਂ ਵਿੱਚ ਰਚਿਆ ਜਾ ਰਿਹਾ ਉੱਚ ਸਿਰਜਣਾਤਮਕ ਮਾਪਦੰਡਾਂ 'ਤੇ ਖਰਾ ਉਤਰਨ ਵਾਲਾ ਤੇ ਪਾਠਕਾਂ ਦੇ ਸੁਹਜ-ਸਵਾਦ ਅਤੇ ਦਿਲਚਸਪੀ ਨੂੰ ਵਧਾਉਣ ਵਾਲਾ ਸਮਕਾਲੀ ਪੰਜਾਬੀ ਸਾਹਿਤ ਵੀ ਪੇਸ਼ ਕੀਤਾ ਜਾਂਦਾ ਹੈ। ਸ਼ੁਰੂ ਤੋਂ ਹੀ 'ਸਮਕਾਲੀ ਸਾਹਿਤ' ਪੱਤ੍ਰਕਾ ਦੇ ਸੰਪਾਦਨ ਨਾਲ ਜੁੜੇ ਸੀਨੀਅਰ ਤੇ ਮੰਨੇ-ਪ੍ਰਮੰਨੇ ਸਾਹਿਤਕਾਰਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਗੁਣਵੱਤਾ, ਪ੍ਰਸੰਗਕਤਾ ਅਤੇ ਸਿਰਜਣਾਤਮਕ ਉਤਕ੍ਰਿਸ਼ਟਤਾ ਇਸ ਰਸਾਲੇ ਦੀ ਪਹਿਚਾਣ ਬਣੀ ਰਹੇ। ਸਾਹਿਤਕ ਸੰਵੇਦਨਸ਼ੀਲਤਾ ਨੂੰ ਨਿਖਾਰਨ 'ਤੇ ਕੇਂਦ੍ਰਤ 'ਸਮਕਾਲੀ ਸਾਹਿਤ' ਜਿੱਥੇ ਵਿਸ਼ਵ ਅਤੇ ਖੇਤਰੀ ਸਾਹਿਤਕ ਪਰੰਪਰਾਵਾਂ ਵਿਚਕਾਰ ਪੁਲ ਦਾ ਕੰਮ ਕਰ ਰਿਹਾ ਹੈ, ਉੱਥੇ ਨਵੇਂ ਉੱਭਰਦੇ ਲੇਖਕਾਂ ਲਈ ਵੀ ਮੰਚ ਮੁਹਈਆ ਕਰ ਰਿਹਾ ਹੈ। ਇਸ ਦੇ ਸਫ਼ੇ ਪਾਠਕਾਂ ਵਿਚਾਲੇ ਵਿਚਾਰ-ਵਟਾਂਦਰੇ ਦੀ ਪ੍ਰੇਰਣਾ ਦਿੰਦੇ ਹਨ, ਸੱਭਿਆਚਾਰਕ ਗੌਰਵ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਪੰਜਾਬੀ ਦੀ ਮਾਣਯੋਗ, ਜੀਵੰਤ ਤੇ ਰਚਨਾਤਮਕ ਭਾਸ਼ਾ ਵਜੋਂ ਮਰਯਾਦਾ ਬਰਕਰਾਰ ਰੱਖਦੇ ਹਨ। ਅਰਥਪੂਰਨ ਤੇ ਉੱਚ ਕਦਰਾਂ-ਕੀਮਤਾਂ ਵਾਲੇ ਸਾਹਿਤ ਨੂੰ ਪਿਆਰ ਕਰਨ ਵਾਲੇ ਗੰਭੀਰ ਪਾਠਕਾਂ ਲਈ 'ਸਮਕਾਲੀ ਸਾਹਿਤ' ਇਕ ਜਰੂਰੀ ਪਰਚਾ ਹੈ।
SAMKALI SAHIT (Literary Punjabi Quarterly) (A Publication of Punjabi Sahit Sabha, New Delhi)
The magazine Samkali Sahit, published by the Punjabi Sahit Sabha from Punjabi Bhawan, New Delhi, has been continuously contributing to the promotion of Punjabi language, literature and culture for the last three decades. Each issue of Samkali Sahit not only presents important literary works from the world and Indian languages through carefully chosen translations, but also showcases contemporary writings of high caliber in Punjabi. Since its inception, senior and renowned Litterateurs have been associated with its editorial work, ensuring that the quality, relevance and creative excellence remain its hallmark.
